ਪੰਜਾਬੀ ਹਮੇਸ਼ਾ ਘੁੰਮਣ ਫਿਰਨ ਦੇ ਸ਼ੌਕੀਨ ਰਹੇ ਹਨ, ਤੇ ਪੰਜਾਬੀਆਂ ਚੋਂ ਅੰਮ੍ਰਿਤਸਰ ਵਾਲੇ ਮੋਹਰੀ ਨੇ।ਕਿਸੇ ਹਿੱਲ ਸਟੇਸ਼ਨ ਤੇ ਚਲੇ ਜਾਓ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਤੋਂ ਮੇਰੀ ਗੱਲ ਦੀ ਪੁਸ਼ਟੀ ਹੋ ਜਾਵੇਗੀ।ਪਰ ਅੱਜ ਕੱਲ ਦੀ ਰੁਝੇਵੇਂ ਭਰੀ ਜਿੰਦਗੀ ਚ ਹਰ ਕੋਈ ਚਾਹੁੰਦਾ ਕਿ ਹਿੱਲ ਸਟੇਸ਼ਨ ਨੇੜੇ ਹੋਵੇ ਤਾਂ ਕਿ ਥੋੜੇ ਟਾਈਮ ਚ ਜਿਆਦਾ ਇੰਜੁਆਏ ਕੀਤਾ ਜਾ ਸਕੇ।ਇਸ ਲਈ ਮੈਂ ਇੱਕ ਅਜਿਹੇ ਸਥਾਨ ਬਾਰੇ ਜਾਣਕਾਰੀ ਸ਼ੇਅਰ ਕਰ ਰਿਹਾਂ।ਇਹ ਸਥਾਨ ਹੈ ਜੋਤ ਪਾਸ ਜੋ ਕਿ ਅੰਮ੍ਰਿਤਸਰ ਤੋਂ ਚਾਰ ਕੁ ਘੰਟੇ ਦੀ ਦੂਰੀ ਤੇ ਤਕਰੀਬਨ2200 ਮੀਟਰ ਦੀ ਉਚਾਈ ਤੇ ਸਥਿਤ ਹੈ ਅੰਮ੍ਰਿਤਸਰ ਤੋਂ ਪਠਾਨਕੋਟ ਤੇ ਫਿਰ ਪਠਾਨਕੋਟ ਧਰਮਸਾਲਾ ਰੋਡ ਤੇ ਨੂਰਪੁਰ ਤੋਂ ਖੱਬੇ ਹੱਥ ਮੁੜ ਕੇ ਵਾਇਆ ਲਾਹੜੂ, ਚੁਆਰੀ ਖਾਸ ਨਾਂ ਦੇ ਛੋਟਾ ਜਿਹਾ ਅਰਧ -ਪਹਾੜੀ ਕਸਬਾ ਸਥਿਤ ਹੈ।ਇਹ ਕਸਬਾ ਆਲੇ ਦੁਆਲੇ ਦੀਆਂ ਜਰੂਰਤਾਂ ਪੂਰੀਆਂ ਕਰਨ ਦੇ ਨਾਲ ਜੋਤ ਪਾਸ ਲਈ ਬੇਸ ਪੁਆਇੰਟ ਵੀ ਹੈ।ਇਥੋਂ ਜੋਤ ਪਾਸ 23ਕਿਲੋਮੀਟਰ ਹੈ ,ਰਸਤਾ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ।ਜੋਤ ਪਾਸ ਚੰਬੇ ਜਾਣ ਲਈ ਗਰਮੀਆਂ ਦਾ ਰਸਤਾ ਹੈ ਕਿਉਂ ਕਿ ਸਰਦੀਆਂ ਵਿੱਚ ਬਰਫਬਾਰੀ ਕਾਰਨ ਕੁੱਝ ਸਮੇਂ ਲਈ ਰਸਤਾ ਬੰਦ ਹੋ ਜਾਂਦਾ ਹੈ।ਜੋਤ ਪਾਸ ਹੋਰ ਹਿੱਲ ਸਟੇਸ਼ਨਾਂ ਦੀ ਭੀੜ ਭੜੱਕੇ ਤੋਂ ਹਾਲੇ ਤੱਕ ਬੱਚਿਆ ਹੋਇਆ ਹੈ ।ਠੰਡੀਆਂ ਹਵਾਵਾਂ ਮੈਦਾਨਾਂ ਦੀ ਸਾਰੀ ਗਰਮੀ ਭੁਲਾ ਦੇਂਦੀਆਂ ਹਨ।ਇਥੇ ਪਹਾੜੀ ਉੱਪਰ ਸਥਿਤ ਸੁੰਡਲ ਨਾਗ ਦਾ ਮੰਦਰ ਦਾ ਰਸਤਾ ਟਰੈਕਿੰਗ ਕਰਨ ਬਰਾਬਰ ਹੈ ਤੇ ਮੰਦਰ ਉੱਪਰੋਂ ਨਜਾਰਾ ਬਹੁਤ ਵਧੀਆ ਹੈ।ਇਥੋਂ ਖਜਿਆਰ ਸਿਰਫ 16ਕਿਲੋਮੀਟਰ ਹੈ।ਇਥੋਂ ਡੈਨਕੁੰਡ ਸਥਿਤ ਪੋਹਲਾਨੀ ਮਾਤਾ ਦੇ ਮੰਦਰ ਲਈ ਪੈਦਲ ਰਸਤਾ ਕੁਦਰਤੀ ਨਜਾਰਿਆਂ ਨਾਲ ਭਰਪੂਰ ਹੈ।ਇਥੇ ਕਾਫੀ ਫਿਲਮਾਂ ਦੀ ਸ਼ੂਟਿੰਗ ਵੀ ਹੋਈ ਹੈ ਜਿਨ੍ਹਾਂ ਵਿਚ ਤਾਲ ਅਤੇ ਗਦਰ ਵਰਨਣਯੋਗ ਹਨ







